ਵਿਸ਼ਾ-ਸੂਚੀ
ਭਾਸ਼ਾ

ਓਨਟਾਰੀਓ ਦੀ ਲੰਬੇ ਸਮੇਂ ਦੀ ਦੇਖਭਾਲ ਵਿੱਚ ਰਹਿਣ ਵਾਲੇ ਹਰੇਕ ਨਿਵਾਸੀ ਦਾ ਪੂਰਾ ਖਿਆਲ ਰੱਖਿਆ ਜਾਂਦਾ ਹੈ। ਉਹ ਜ਼ਿੰਦਗੀ ਦੇ ਉਸ ਪੜਾਅ ਵਿੱਚ ਪਹੁੰਚ ਗਏ ਹਨ ਜਿੱਥੇ ਉਨ੍ਹਾਂ ਨੂੰ ਆਪਣੇ ਸਮਰਥਨ ਅਤੇ ਦੇਖਭਾਲ ਲਈ ਦੂਜਿਆਂ ਉੱਤੇ ਨਿਰਭਰ ਰਹਿਣ ਦੀ ਲੋੜ ਹੁੰਦੀ ਹੈ ਅਤੇ ਜਦਕਿ ਕੁੱਝ ਨਿਵਾਸੀ ਉਹ ਹਨ ਜੋ ਆਪਣੀ ਦੇਖਭਾਲ ਆਪ ਨਹੀਂ ਕਰ ਸਕਦੇ, ਕਈ ਉਹ ਹਨ ਜੋ ਆਪਣੀ ਵਕਾਲਤ ਕਰਨ ਅਤੇ ਆਪਣੇ ਦਵਾਈ ਦੇ ਪ੍ਰਬੰਧ ਵਿੱਚ ਫ਼ੈਸਲੇ ਲੈਣ ਦੇ ਸਮਰੱਥ ਹਨ। ਦਵਾਈ ਸੁਰੱਖਿਆ ਨੂੰ ਵਧਾਉਣ ਲਈ ਨਿਵਾਸੀਆਂ ਨੂੰ ਸ਼ਾਮਲ ਕਰਨਾ ਜ਼ਰੂਰੀ ਹੈ ਅਤੇ ਇਸ ਮੁਹਿੰਮ ਦਾ ਉਦੇਸ਼ ਸੰਸਾਧਨਾਂ ਅਤੇ ਸਿੱਖਿਆ ਦੇ ਨਾਲ ਤੁਹਾਡਾ ਸਮਰਥਨ ਕਰਨਾ ਹੈ ਅਤੇ ਇਸ ਕੰਮ ਨੂੰ ਪੂਰੀ ਇਮਾਨਦਾਰੀ ਦੇ ਨਾਲ ਕਰਨਾ ਹੈ। ਕਰਮਚਾਰੀਆਂ ਅਤੇ ਨਿਵਾਸੀਆਂ ਵਿਚਕਾਰ ਆਪਸੀ ਸਹਿਯੋਗ ਵੱਧ ਤੋਂ ਵੱਧ ਸੁਰੱਖਿਅਤ ਦਵਾਈ ਦੇ ਅਨੁਭਵਾਂ ਨੂੰ ਸੰਭਵ ਬਣਾਉਣ ਦਾ ਮੌਕਾ ਪ੍ਰਦਾਨ ਕਰਦਾ ਹੈ।

"ਮੈਨੂੰ ਆਪਣੇ ਡਾਕਟਰ ਨਾਲ ਅਤੇ ਉਨ੍ਹਾਂ ਨੂੰ ਮੇਰੇ ਨਾਲ ਪਰਿਚਿਤ ਹੋਣ ਦਾ ਮੌਕਾ ਦਿੱਤਾ ਗਿਆ ਹੈ। ਉਹ ਸਾਂਝ, ਉਹ ਬੰਧਨ ਅਤੇ ਰਿਸ਼ਤਾ ਲੰਬੇ ਸਮੇਂ ਦੀ ਦੇਖਭਾਲ ਵਿੱਚ ਮੇਰੇ ਅਤੇ ਕਈ ਹੋਰ ਨਿਵਾਸੀਆਂ ਲਈ ਬਹੁਤ ਹੀ ਮਹੱਤਵਪੂਰਨ ਹੈ।"

ਬੈਰੀ, ਲੰਬੇ ਸਮੇਂ ਦੀ ਦੇਖਭਾਲ ਵਿੱਚ ਇੱਕ ਨਿਵਾਸੀ, ਓਨਟਾਰੀਓ।

"ਮੇਰੀ ਉਸ ਕਮੇਟੀ ਵਿੱਚ ਸ਼ਾਮਲ ਹੋਣ ਦੀ ਇੱਛਾ ਹੋਵੇਗੀ ਜੋ ਇਹ ਤੈਅ ਕਰੇਗੀ ਕਿ ਉਹ ਤਰੁੱਟੀਆਂ ਨੂੰ ਕਿਵੇਂ ਘਟਾਉਣ ਜਾ ਰਹੇ ਹਨ ਤਾਂ ਕਿ ਮੈਂ ਨਿਵਾਸੀਆਂ ਦੀ ਆਵਾਜ਼ ਨੂੰ ਹੋਰ ਉੱਚਾ ਉਠਾ ਸਕਾਂ..."

ਡੇਵੋਰਾ, ਲੰਬੇ ਸਮੇਂ ਦੀ ਦੇਖਭਾਲ ਵਿੱਚ ਇੱਕ ਨਿਵਾਸੀ, ਓਨਟਾਰੀਓ।

ਦਵਾਈ ਸੁਰੱਖਿਆ ਵਿੱਚ ਤੁਹਾਡੀ ਆਵਾਜ਼ ਮਹੱਤਵਪੂਰਨ ਹੈ

ਕਿਸੇ ਵੀ ਦਵਾਈ ਪ੍ਰਬੰਧਨ ਦੇ ਸਿਸਟਮ ਵਿੱਚ ਨਿਵਾਸੀ ਦੀ ਆਵਾਜ਼ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ ਅਤੇ ਇਹ ਫ਼ੈਸਲਾ ਲੈਣ ਲਈ ਅਤੇ ਦੇਖਭਾਲ ਯੋਜਨਾ ਲਈ ਇੱਕ ਵਿਲੱਖਣ ਵਿਚਾਰਧਾਰਾ ਨੂੰ ਲੈ ਕੇ ਆਉਂਦੇ ਹਨ। ਇਹ ਵੀਡੀਓ ਵਿਆਖਿਆ ਕਰਦੀ ਹੈ ਕਿ ਕਿਵੇਂ ਨਿਵਾਸੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਪੂਰੇ ਤਰੀਕੇ ਨਾਲ ਸ਼ਾਮਲ ਕੀਤਾ ਜਾ ਸਕਦਾ ਹੈ ਅਤੇ ਉਨ੍ਹਾਂ ਦੀ ਰਾਏ ਕਿਉਂ ਉਨ੍ਹਾਂ ਦੀ ਜ਼ਿੰਦਗੀ ਦੀ ਗੁਣਵੱਤਾ ਲਈ ਬਹੁਤ ਜ਼ਰੂਰੀ ਹੈ। ਇਹ ਮੌਡਿਊਲ ਨਿਵਾਸੀਆਂ ਅਤੇ ਪਰਿਵਾਰਾਂ ਲਈ ਤਿਆਰ ਕੀਤਾ ਗਿਆ ਹੈ, ਪਰ ਇਸ ਨੂੰ ਦੇਖਣ ਨਾਲ ਸਾਰੇ LTC ਸਟਾਫ਼ ਨੂੰ ਫਾਇਦਾ ਹੋਵੇਗਾ।

ਇਹ ਹੈਂਡਆਊਟ, “ਦਵਾਈ ਸੁਰੱਖਿਆ ਵਿੱਚ ਤੁਹਾਡੀ ਆਵਾਜ਼ ਮਹੱਤਵਪੂਰਨ ਹੈ”, ਤੁਹਾਡੇ ਨਿਵਾਸੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਡਾਊਨਲੋਡ ਕਰਨ ਯੋਗ ਸੰਸਾਧਨ ਹੈ। ਇਸਨੂੰ ਸਾਂਝਾ ਕਰੋ ਤਾਂ ਜੋ ਤੁਸੀਂ ਲੰਬੇ ਸਮੇਂ ਦੀ ਦੇਖਭਾਲ ਵਿੱਚ ਹੁੰਦੇ ਹੋਏ ਉਨ੍ਹਾਂ ਦੇ ਦਵਾਈ ਪ੍ਰਬੰਧਨ ਵਿੱਚ ਉਨ੍ਹਾਂ ਦੀ ਭੂਮਿਕਾ ਨੂੰ ਸਮਝਾਉਣ ਵਿੱਚ ਉਨ੍ਹਾਂ ਦੀ ਮਦਦ ਕਰ ਸਕੋਂ। ਇਸ ਹੈਂਡਆਊਟ ਨੂੰ ਪ੍ਰਿੰਟ ਕੀਤਾ ਜਾ ਸਕਦਾ ਹੈ ਜਾਂ ਤੁਹਾਡੇ ਭਾਈਚਾਰੇ ਨੂੰ ਈਮੇਲ ਕੀਤਾ ਜਾ ਸਕਦਾ ਹੈ।

ਡਾਊਨਲੋਡ ਕਰੋ

ਨਿਵਾਸੀ ਅਤੇ ਪਰਿਵਾਰ ਸਰਵੇਖਣ

ਘਰ ਵਿੱਚ ਦਵਾਈਆਂ ਦੇ ਪ੍ਰਬੰਧਨ ਬਾਰੇ ਨਿਵਾਸੀ ਅਤੇ ਪਰਿਵਾਰ ਦੀ ਰਾਏ ਲੈਣ ਦਾ ਇੱਕ ਤਰੀਕਾ ਸਰਵੇਖਣ ਦੇ ਮਾਧਿਅਮ ਰਾਹੀਂ ਰਾਏ ਲੈਣਾ ਹੈ। ਚੈਂਪੀਅਨ ਹੋਮਸ ਵਿੱਚੋਂ ਇੱਕ ਨੇ ISMP ਕੈਨੇਡਾ ਫੈਕਲਟੀ ਦੁਆਰਾ ਬਣਾਏ ਗਏ ਇੱਕ ਸਰਵੇਖਣ ਦੀ ਵਰਤੋਂ ਕੀਤੀ ਅਤੇ ਸਥਾਨਕ ਬਰੀਕੀਆਂ ਨੂੰ ਦਰਸਾਉਣ ਲਈ ਅੱਪਡੇਟ ਕੀਤੇ।

1D ਨੂੰ ਦੇਖੋ

ਡਾਊਨਲੋਡ ਕਰੋ

ਜਦੋਂ ਕੋਈ ਦਵਾਈ ਸੰਬੰਧੀ ਗ਼ਲਤੀ ਹੁੰਦੀ ਹੈ

ਹਾਲਾਂਕਿ ਸਿਹਤ ਦੇਖਭਾਲ ਪ੍ਰਦਾਤਾ ਆਪਣਾ ਬਿਹਤਰ ਕੰਮ ਕਰਦੇ ਹਨ, ਪਰ ਘਰ ਵਿੱਚ ਲੰਬੇ ਸਮੇਂ ਦੀ ਦੇਖਭਾਲ ਵਿੱਚ ਦਵਾਈਆਂ ਵਿੱਚ ਗ਼ਲਤੀਆਂ ਜਾਂ ਤਰੁੱਟੀਆਂ ਹੋ ਸਕਦੀਆਂ ਹਨ। ਇਹ ਜਾਣਨ ਲਈ ਇਸ ਜਾਣਕਾਰੀ ਨੂੰ ਪੜ੍ਹੋ ਕਿ ਤੁਸੀਂ ਦਵਾਈ ਵਿੱਚ ਗ਼ਲਤੀ ਹੋ ਜਾਣ ਤੋਂ ਬਾਅਦ ਆਪਣੇ ਘਰ ਵਿੱਚ ਕਰਮਚਾਰੀ ਅਤੇ ਡਾਕਟਰਾਂ ਤੋਂ ਕੀ ਉਮੀਦ ਕਰ ਸਕਦੇ ਹੋ।

ਡਾਊਨਲੋਡ ਕਰੋ

ਤੁਹਾਡੇ ਲਈ ਕੀ ਮਹੱਤਵਪੂਰਨ ਹੈ

‘ਤੁਹਾਡੇ ਲਈ ਕੀ ਮਹੱਤਵਪੂਰਨ ਹੈ’ ਇੱਕ ਵਿਸ਼ਵ-ਵਿਆਪੀ ਮੁਹਿੰਮ ਹੈ ਜੋ ਸਿਹਤ ਦੇਖਭਾਲ ਪ੍ਰਦਾਤਿਆਂ ਨੂੰ ਨਿਵਾਸੀਆਂ ਅਤੇ ਪਰਿਵਾਰਾਂ ਨਾਲ ਜੁੜ ਕੇ ਇਸ ਗੱਲ ਉੱਤੇ ਚਰਚਾ ਕਰਨ ਲਈ ਪ੍ਰੇਰਿਤ ਕਰਦੀ ਹੈ ਕਿ ਉਨ੍ਹਾਂ ਅਤੇ ਉਨ੍ਹਾਂ ਦੇ ਸਿਹਤ ਟੀਚਿਆਂ ਲਈ ਕੀ ਮਹੱਤਵਪੂਰਨ ਹੈ। ਸੰਸਾਧਨਾਂ ਅਤੇ ਵਿਚਾਰਾਂ ਲਈ ਇਸ ਦਸਤਾਵੇਜ਼ ਨੂੰ ਦੇਖੋ।

ਡਾਊਨਲੋਡ ਕਰੋ

ਆਪਣੀਆਂ ਖੂਬੀ ਦੀਆਂ ਕਹਾਣੀਆਂ ਸਾਂਝੀਆਂ ਕਰੋ!

ਕੀ ਤੁਸੀਂ ਆਪਣੇ ਘਰ ਵਿਖੇ ਦਵਾਈ ਪ੍ਰਬੰਧਨ ਵਿੱਚ ਨਿਵਾਸੀ ਅਤੇ ਪਰਿਵਾਰ ਦੀ ਸ਼ਮੂਲੀਅਤ ਦੇ ਕੋਈ ਵਧੀਆ ਉਦਾਹਰਨ ਦੇਖੇ ਹਨ? ਸਾਡੇ ਨਾਲ ਆਪਣੀਆਂ ਸ਼ਾਨਦਾਰ ਕਹਾਣੀਆਂ ਸਾਂਝੀਆਂ ਕਰੋ।

ਆਪਣੀਆਂ ਸ਼ਾਨਦਾਰ ਕਹਾਣੀਆਂ ਸਾਂਝੀਆਂ ਕਰੋ